ਬੱਚੇ ਬਹੁਤ ਉਤਸਾਹ ਨਾਲ ਆਪਣੀ ਨਾਨੀ ਜੀ ਦੇ ਘਰ ਗਏ ਤੇ ਫ਼ਤਹਿ ਬੁਲਾ ਕੇ ਬਹੁਤ ਪਿਆਰ ਨਾਲ ਬੋਲੇ :
ਬੱਚੇ: ਨਾਨੀ ਜੀ ਕੀ ਤੁਸੀਂ ਅੱਜ ਸਾਨੂੰ ਕਿਹੜੀ ਸਾਖੀ ਸੁਣਾਉਗੇ ?
ਨਾਨੀ-ਜਰੂਰ ਪਿਆਰੇ ਬੱਚਿਓ, ਅਜੇ ਤੱਕ ਤੁਸੀਂ ਸ਼ਹੀਦ ਸਿੰਘਾਂ ਬਾਰੇ ਸੁਣਿਆ ਹੈ ਅੱਜ ਸਿੱਖ ਇਤਿਹਾਸ ਦੀ ਸਿੱਖ ਨਿਡਰ ਤੇ ਬਹਾਦੁਰ ਸਿੱਖ ਨੌਜਵਾਨ ਬੀਬੀ ਬੀਬੀ ਹਰਸ਼ਰਨ ਕੌਰ ਜੀ ਬਾਰੇ ਦੱਸਾਂਗੀ ।
ਬੱਚੇ: ਜਲਦੀ ਉਸ ਬਹਾਦੁਰ ਬੀਬੀ ਦਾ ਨਾਮ ਦੱਸੋ।
ਨਾਨੀ: ਉਸ ਬਹਾਦੁਰ ਬੀਬੀ ਦਾ ਨਾਮ ਬੀਬੀ ਹਰਸ਼ਰਨ ਕੌਰ ਸੀ।ਹੈ ਉਹ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਸਮਝਦੀ ਸੀ
ਬੱਚੇ: ਉਨ੍ਹਾਂ ਨੇ ਕੀ ਕੀਤਾ ਸੀ?
ਨਾਨੀ: ਚਮਕੌਰ ਦੀ ਲੜਾਈ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਅਤੇ ਕਈ ਸਿੰਘ ਸ਼ਹੀਦ ਹੋ ਗਏ ਸਨ। ਚਮਕੌਰ ਦੀ ਜੰਗ ਤੋਂ ਬਾਦ ਹਕੂਮਤ ਵਲੋਂ ਢਿੰਡੋਰਾ ਪਿਟਵਾਇਆ ਗਿਆ ਕਿ ਕੋਈ ਵੀ ਰਣਭੂਮੀ ਵਿੱਚ ਜਾ ਕੇ ਉਨ੍ਹਾਂ ਦਾ ਸਸਕਾਰ ਕਰਨ ਦੀ ਕੋਸ਼ਿਸ਼ ਨਾ ਕਰੇ।
ਬੱਚੇ: ਫਿਰ ਬੀਬੀ ਜੀ ਨੇ ਕੀ ਕੀਤਾ?
ਨਾਨੀ: ਜਦੋਂ ਬੀਬੀ ਹਰਸ਼ਰਨ ਕੌਰ ਜੀ ਨੇ ਇਹ ਸੁਣਿਆ ਤਾਂ ਉਸ ਨੇ ਇਹ ਨਿਸਚਾ ਕਰ ਲਿਆ ਕਿ ਉਹ ਰਣਭੂਮੀ ਵਿੱਚ ਜਾ ਕੇ ਆਪਣੇ ਵੀਰਾਂ ਅਤੇ ਬਜ਼ੁਰਗ ਸ਼ਹੀਦਾਂ ਦਾ ਸਸਕਾਰ ਸਿੱਖ ਮਰਿਯਾਦਾ ਅਤੇ ਸਤਿਕਾਰ ਨਾਲ ਕਰੇਗੀ।
ਬੱਚੇ: ਕੀ ਉਹ ਡਰੀ ਨਹੀਂ?
ਨਾਨੀ: ਨਹੀਂ ਪੁੱਤਰ, ਉਹ ਬਿਲਕੁਲ ਨਹੀਂ ਡਰੀ। ਉਸ ਦੀ ਮਾਤਾ ਨੇ ਪਹਿਲਾਂ ਰੋਕਣਾ ਚਾਹਿਆ ਪਰ ਫਿਰ ਉਸ ਦੀ ਦ੍ਰਿੜਤਾ ਦੇਖ ਕੇ ਸਤਿਗੁਰੂ ਅੱਗੇ ਅਰਦਾਸ ਕੀਤੀ ਅਤੇ ਜਰੂਰੀ ਸਮਾਨ ਦੇ ਕੇ ਰਣਭੂਮੀ ਵਲ ਭੇਜ ਦਿੱਤਾ ।
ਬੱਚੇ: ਫਿਰ ਕੀ ਹੋਇਆ ?
ਨਾਨੀ: ਰਣਭੂਮੀ ਵਿੱਚ ਜਾ ਕੇ ਬੀਬੀ ਜੀ ਨੇ ਸਿੱਖ ਸ਼ਹੀਦਾਂ ਦੇ ਖਿਲਰੇ ਪਏ ਮਿਰਤਕ ਸਰੀਰਾਂ ਨੂੰ ਇਕੱਤਰ ਕੀਤਾ, ਲੱਕੜੀਆਂ ਇਕੱਠੀਆਂ ਕੀਤੀਆਂ ਅਤੇ ਸ਼ਹੀਦਾਂ ਦਾ ਸਾਂਝਾ ਅੰਤਿਮ ਸੰਸਕਾਰ ਕੀਤਾ। ਆਪ ਕੋਲ ਬੈਠ ਕੇ ਪਾਠ ਕਰਨ ਲੱਗ ਪਈ।
ਬੱਚੇ: ਕੀ ਮੁਗ਼ਲ ਸੈਨਿਕਾਂ ਨੂੰ ਪਤਾ ਨਹੀਂ ਲੱਗਾ ?
ਨਾਨੀ: ਅੱਗ ਦੀਆਂ ਲਪਟਾਂ ਉਠਦੀਆਂ ਦੇਖ ਕੇ ਜਦੋਂ ਮੁਗਲ ਸੈਨਿਕ ਆਏ ਤਾਂ ਬੀਬੀ ਜੀ ਨੇ ਬੜੀ ਬਹਾਦੁਰੀ ਨਾਲ ਉਨ੍ਹਾਂ ਦਾ ਸਾਹਮਣਾ ਕੀਤਾ। ਆਖ਼ਰਕਾਰ ਉਹ ਸ਼ਹੀਦ ਹੋ ਗਈ, ਪਰ ਦੀ ਹਿੰਮਤ ਸਦਾ ਯਾਦ ਰਹੇਗੀ।
ਬੱਚੇ: ਅਸੀਂ ਉਨ੍ਹਾਂ ਨੂੰ ਕਦੋਂ ਯਾਦ ਕਰਦੇ ਹਾਂ?
ਨਾਨੀ: ਹਰ ਸਾਲ 25 ਦਸੰਬਰ ਨੂੰ ਅਸੀਂ ਬੀਬੀ ਹਰਸ਼ਰਨ ਕੌਰ ਜੀ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਹਾਂ।
ਬੱਚੇ: ਉਨ੍ਹਾਂ ਤੋਂ ਸਾਨੂੰ ਕੀ ਸਿੱਖ ਮਿਲਦੀ ਹੈ?
ਨਾਨੀ: ਬੀਬੀ ਹਰਸ਼ਰਨ ਕੌਰ ਜੀ ਸਿੱਖ ਇਤਿਹਾਸ ਵਿੱਚ ਸੱਚ, ਸੇਵਾ, ਹਿੰਮਤ ਅਤੇਨਿਸ਼ਕਾਮ ਸੇਵਾ ਦੀ ਇੱਕ ਸ਼ਕਤੀਸ਼ਾਲੀ ਮਿਸਾਲ ਹੈ।
ਬੱਚੇ: ਉਸ ਬਹਾਦੁਰ ਬੀਬੀ ਜੀ ਨੂੰ ਸਾਡਾ ਕੋਟਿ ਕੋਟਿ ਪ੍ਰਣਾਮ
-Author- Gurcharan Kaur



